ਗੁਰਬਾਣੀ ਕਿਵੇਂ ਪੜ੍ਹੀਏ? ਕੁੱਝ ਨੁਕਤੇ

ਗੁਰਬਾਣੀ ਕਿਵੇਂ ਪੜ੍ਹੀਏ? ਕੁੱਝ ਨੁਕਤੇ
੧.ਕੋਸ਼ਿਸ਼ ਕਰੋ ਕਿ ਜਦੋਂ ਘਰ ਵਿੱਚ ੲਿਕੱਲੇ ਹੋਵੋ ਜਾਂ ਤੁਹਾਡੀ ਅਵਾਜ਼ ਨਾਲ ਕਿਸੇ ਨੂੰ ੲਿਤਰਾਜ਼ ਨਾ ਹੋਵੇ ਤਾਂ ੳੁੱਚੀ-੨ ਮਧੁਰਤਾ ਨਾਲ ਗੁਰਬਾਣੀ ਗਾੳੁ । “ਗੁਰਬਾਣੀ ਗਾਵਹ ਭਾੲੀ”
੨.ਫਿਰ ਜੋ ਪੜ੍ਹਿਅਾ-ਗਾਵਿਅਾ ਹੈ, ੳੁਸਨੂੰ ਵੀਚਾਰੋ । (ਵੀਚਾਰਨ ਦਾ ਮਤਲਬ ਸਿਰਫ਼ ਅੱਖਰੀ ਅਰਥ ਜਾਣ ਲੈਣਾ ਨਹੀਂ, ਸਗੋਂ ਅਰਥ ਦਾ ਅਰਕ ਸਮਝਣ ਤੋਂ ਹੈ)
੩. ਵੀਚਾਰੇ ਹੋੲੇ ਵਿੱਚੋਂ ਅਾਪਣੇ ਨਿਤਦਿਨ ਦੇ ਜੀਵਨ ਲੲੀ ੳੁਪਦੇਸ਼ ਖੋਜੋ (ਗੁਰਬਾਣੀ ਖੋਜਣ ਦਾ ਮਤਲਬ ਗੁਰਬਾਣੀ ‘ਤੇ ਕਿੰਤੂ-ਪ੍ਰੰਤੂ ਕਰਨਾ ਨਹੀਂ ਸਗੋਂ ਗੁਰਬਾਣੀ ਦੇ ਸਨਮੁਖ ਹੋ ਕੇ “ਬੰਦੇ ਖੋਜੁ ਦਿਲ ਹਰ ਰੋਜ” ਹੈ)
੪. ਰੋਜ਼ਾਨਾ ੫-੭ ਅੰਗ ਸਹਿਜ ਪਾਠ ਦੇ ਕਰੋ । ਸਹਿਜ ਪਾਠ ਕਰਨ ਲੱਗਿਅਾਂ ਅਾਪਣੇ ਕੋਲ ੲਿੱਕ ਕਾਪੀ ਜ਼ਰੂਰ ਰੱਖੋ । ੳੁਦਾਹਰਨ ਵਜੋਂ- ਕਾਪੀ ‘ਤੇ ਸਿਰਲੇਖ ਪਾ ਲਵੋ “”ਗੁਰਮੁਖ”…ਹੁਣ ੫-੭ ਅੰਗਾਂ ਵਿੱਚੋਂ “ਗੁਰਮੁਖ” ਨਾਲ ਸੰਬੰਧਿਤ ਸ਼ਬਦ/ਪੰਕਤੀਅਾਂ ਲਿਖਦੇ ਜਾੳੁ. ‘ਗੁਰਮੁਖ’ ਦੇ ਸਮਾਨ-ਅਰਥ ਸ਼ਬਦ; ਗੁਰਮੁਖ ਦੀ ਪਰਿਭਾਸ਼ਾ; ਗੁਰਮੁਖ ਦੇ ਗੁਣ; ਗੁਰਮੁਖ ਦੀ ਜੀਵਨ ਸ਼ੈਲੀ; ਗੁਰਮੁਖ ਜੀਵਨ ਦੀ ਮਨਮੁਖ ਨਾਲੋਂ ੳੁੱਤਮਤਾ ਕਿੳੁਂ ਅਤੇ ਕਿਵੇਂ? ਅਾਦਿਕ… ਅਗਲੇ ਦਿਨ ਕੋੲੀ ਹੋਰ ਸਿਰਲੇਖ ਲਿਖ ਕੇ ਫਿਰ ਅਗਲੇ ੫-੭ ਅੰਗਾਂ ਵਿੱਚੋਂ ੳੁਪਰੋਕਤ ਅਨੁਸਾਰ ਹੀ ਸ਼ਬਦ/ਪੰਕਤੀਅਾਂ ਲਿਖਦੇ ਜਾੳੁ । ਗੁਰਬਾਣੀ ਦੀ ਸਮਝ ਤੇ ਰਸ ਵਧਣ ਨਾਲ ਮਨ ਸ਼ਾਂਤ-ਸਹਿਜ ਹੁੰਦਾ-੨, ‘ਸਹਿਜ ਸਮਾਧਿ’ ਤੇ ‘ਸੁੰਨਿ ਸਮਾਧਿ’ ਤੱਕ ਪਹੁੰਚੇਗਾ। ੲਿੰਝ ਕੀਤਾ ਹੋੲਿਅਾ ਪਾਠ ਰਸਮੀ ਨਹੀਂ ਸਗੋਂ “ਰਸਮੲੀ” ਹੋਵੇਗਾ। ਤੁਸੀਂ ਅਾਪਣੇ ਅਾਪ ਹਰ ਰੋਜ਼ ਅਾਪਣੀ ਜ਼ਿੰਦਗੀ ‘ਚ ਫ਼ਰਕ ਦੇਖੋਗੇ ।ਘਰ ਵਿੱਚ ਸਧਾਰਨ ਗੱਲਬਾਤ ਵਿੱਚ ਗੁਰਬਾਣੀ ਸ਼ਬਦ/ਗਿਅਾਨ ਨੂੰ ਵਰਤਣਾ ਸ਼ੁਰੂ ਕਰੋ। ਜਿਵੇਂ ਅਧਿਅਾਪਕ ੲਿਹੋ ਸਲਾਹ ਦਿੰਦੇ ਹਨ ਕਿ MBD ਨਾਲੋਂ Text Book ਪੜ੍ਹਣੀ ਚਾਹੀਦੀ ਹੈ ਤਾਂ ਕਿ ਤੁਹਾਡਾ ਪੜ੍ਹਿਅਾ ਤੁਹਾਡੀ ਸਮਝ ਦਾ ਹਿੱਸਾ ਬਣ ਸਕੇ ਤੇ ਯਾਦ ਰੱਖਣ ਲੲੀ ਰੱਟੇ ਨਾ ਲਾੳੁਣੇ ਪੈਣ । ਟੈਕਸਟ ਕਿਤਾਬ ਵਿੱਚੋਂ ਪ੍ਰਸ਼ਨਾਂ ਦੇ ਜਵਾਬ ਲੱਭੋ, ਤਿਵੇਂ ਨਿਰੋਲ ਗੁਰਬਾਣੀ ਪੜ੍ਹਦਿਅਾਂ ਜ਼ਿੰਦਗੀ ਦੇ ਗੁੱਝੇ ਤੇ ੳੁਲਝੇ ਸੁਅਾਲਾਂ ਦੇ ਜਵਾਬ ਰੋਜ਼ਾਨਾ ਰਸਮੲੀ ਪਾਠ ਕਰਦਿਅਾਂ ਮਿਲਦੇ ਜਾਣਗੇ । ( ਅੌਖੇ ਸ਼ਬਦਾਂ ਦੇ ਅਰਥਾਂ ਲੲੀ ਸਟੀਕ ਜਾਂ ਮਹਾਨ ਕੋਸ਼ ਵਰਤਣਾ ਲਾਹੇਵੰਦਾ ਹੋਵੇਗਾ)
(ਜੂਨ ੧੨,੨੦੧੫ ਨੂੰ ਸਾਂਝੀ ਕੀਤੀ ਵੀਚਾਰ ਦਾ ਸਾਰਅੰਸ਼)
ਭਾੲੀ ਕੁਲਬੀਰ ਸਿੰਘ ਅਕਾਲ ਗੜ੍ਹ
http://www.facebook.com/BhaiKulbirSinghAkalGarh

 Richardson, TX, United States

ਗੁਰੂ ਦਾ ਸ਼ਬਦ ਤੇ ਖ਼ਾਲਸੇ ਦਾ ਅਾਦਰਸ਼

ਗੁਰੂ ਦੇ ਸ਼ਬਦ ਤੇ ਖ਼ਾਲਸੇ ਦੇ ਅਾਦਰਸ਼ ਜੋ ਕਿ ਸਰਬ ਸੱਤਾ ਸੰਪੰਨ ਸਮਾਜ ਦੇ ਪਰਤੀਕ ਹਨ, ਤੋਂ ਬਿਨ੍ਹਾਂ ਗੁਰੂ ਨਾਨਕ ਸਾਹਿਬ ਦੇ ਹਿਰਦੇ ਤੱਕ ਪਹੁੰਚਣ ਲੲੀ ਹੋਰ ਕੋੲੀ ਵੀ ਕੁੰਜੀ ਨਹੀਂ ਹੈ। ਪ੍ੋਫੈਸਰ ਪੂਰਨ ਸਿੰਘ {ਸਿੱਖੀ ਦੀ ਅਾਤਮਾ}

ਸਿੱਖਣਾ – ਸਿੱਖ ਦਾ ਗੁਣ ਜਾਂ ਪਰਿਭਾਸ਼ਾ?

ਅਕਸਰ ‘ਸਿੱਖ’ ਸ਼ਬਦ ਦੇ ਅਰਥ ਕਰਨ ਲੱਗਿਅਾਂ ਇਹ ਕਿਹਾ ਜਾਂਦਾ ਹੈ ਕਿ ਜੋ ਸਦਾ ਸਿੱਖਦਾ ਰਹਿੰਦਾ ਹੈ, ੳੁਹ ਸਿੱਖ ਹੈ। ਪਰ ਸਦਾ ਸਿੱਖਦੇ ਰਹਿਣਾ “ਸਿੱਖ ” ਦਾ ਇੱਕ ਅਹਿਮ ਗੁਣ ਹੈ, ਪਰਿਭਾਸ਼ਾ ਨਹੀਂ।
ਕੁਲਬੀਰ ਸਿੰਘ ਅਕਾਲ ਗੜ੍

ਪਿਆਰ ਜਾਂ ਹਵਸ ?

ਮੌਜੂਦਾ ਸਮੇਂ ਵਿੱਚ ‘ਪਿਅਾਰ’ ਦੇ ਜਿੰਨ੍ਹੇ ਕੇਸ ਨਸ਼ਰ ਹੋ ਰਹੇ ਹਨ, ੳੁਹਨਾਂ ਪਿਅਾਰਾਂ ‘ਚ ਰੂਹ ਦਾ ਹਾਣੀ ਵਿਰਲਾ-੨ ਹੈ, ਬਹੁਤਾਤ ਜਿਸਮ ਦੀ ਸੁੰਦਰਤਾ ਤੇ ‘ਹੌਟ ਫਿਗਰ’ ਤੋਂ ਸ਼ੁਰੂ ਹੁੰਦੇ ਹਨ । ਜਿਹੜਾ ਪਿਅਾਰ ਜਿਸਮ ਵੇਖ ਕੇ ਸ਼ੁਰੂ ਹੋੲਿਅਾ ਹੋਵੇ, ੳੁਸਨੂੰ ਹਵਸ ਕਿਹਾ ਜਾ ਸਕਦਾ ਹੈ, ਪਿਅਾਰ ਨਹੀਂ । ਕਿੳੁਂ ਪਿਅਾਰ ਦਾ ਅਾਧਾਰ ਜਿਸਮ ਹੀ ਬਣਦਾ ਜਾ ਰਿਹਾ ਹੈ? ਵੈਸਟ ਵਿੱਚ ਵੀ ਬਹੁਤ ਪਰਿਵਾਰ ੲਿਸ ਜਿਸਮ ਤੋਂ ਸ਼ੁਰੂ ਹੋਣ ਪਿਅਾਰ ਨੂੰ ਪਿਅਾਰ ਨਹੀਂ, ਹਵਸ ਹੀ ਮੰਨਦੇ ਹਨ. ਕੀ ਹੋੲਿਅਾ ਜੇ ੳੁਹਨਾਂ ਦੀ ਗਿਣਤੀ ਥੋੜ੍ਹੀ ਹੈ।
ਕੁਲਬੀਰ ਸਿੰਘ ਅਕਾਲ ਗੜ੍

ਸਿੱਖ ਦੀ ਅਮੀਰੀ

ਸਿੱਖ ਦੀ ਅਮੀਰੀ ‘ਨਾਮੁ ਧਨੁ’ ਕਰਕੇ ਹੈ । ਸਿੱਖ ਪਾਸ ਜਿੰਨ੍ਹਾਂ ਨਾਮ ਧੰਨ ਹੋਵੇਗਾ, ਸਿੱਖ ਓਨਾ ਹੀ ਅਮੀਰ ਹੋਵੇਗਾ ਤੇ ਲੁੱਟੇ ਜਾਣ ਤੋਂ ਬਚਿਅਾ ਰਹੇਗਾ।ਸੰਸਾਰ ਵਿੱਚ ਅਮੀਰ ਵਿਅਕਤੀ ਨੂੰ ਲੁੱਟਿਅਾ ਜਾਂਦਾ ਹੈ, ਪਰ ਸਿੱਖੀ ਅੰਦਰ ‘ਨਾਮੁ ਧਨੁ’ ਤੋਂ ਸੱਖਣਾ ਸਿੱਖ ਲੁੱਟਿਅਾ ਜਾਂਦਾ ਹੈ । ਜੇਕਰ ਸਿੱਖ ਕੰਗਾਲ ਹੋ ਗਿਅਾ ਤਾਂ ੲਿਸਦੇ ਲੁੱਟੇ ਜਾਣ ਦੇ ਖ਼ਤਰੇ ਵਧ ਜਾਣਗੇ । ਕੁਲਬੀਰ ਸਿੰਘ ਅਕਾਲ ਗੜ੍ਹ ੨੮-੪-੨੦੧੫

ਸੁੰਦਰਤਾ_ਪਰਉੁਪਕਾਰ_ਨਿਰਲੇਪਤਾ

ਸੁੰਦਰਤਾ ਤਾਂ ਸਦਾ ਪਰਉਪਕਾਰੀ ਹੁੰਦੀ ਹੈ,ਭੌਤਿਕ ਨਾਲੋਂ ਵਧੇਰੇ ਬੌਧਿਕ ਹੁੰਦੀ ਹੈ ਤੇ ਬੌਧਿਕ ਨਾਲੋਂ ਵਧੇਰੇ ਆਤਮਿਕ। ਮਨੁੱਖ ਦੇ ਕਸ਼ਟਾਂ ਨੂੰ ਨਿਵਿਰਤ ਕਰਨਾ ਤੇ ਸੰਗਰਾਮ ਵਿੱਚ ਰੁੱਝੀ ਆਤਮਾ ਨੂੰ ਸ਼ਾਂਤੀ ਤੇ ਸ਼ਕਤੀ ਪ੍ਰਦਾਨ ਕਰਨਾ ਹੀ ਪਰਉਪਕਾਰਵਾਦ ਹੈ। ਇਸ ਲਈ ਜਦੋਂ ਕੋਈ ਵੰਗਾਰ ਪੈਂਦੀ ਹੈ ਤਾਂ ਇੱਕ ਸਿੱਖ, ਸੱਚਾ-ਸੁੱਚਾ ਗ੍ਰਹਿਸਥੀ, ਸ੍ਰੇਸ਼ਠ ਨਾਗਰਿਕ, ਸਤਿਕਾਰਯੋਗ ਦੇਸ਼-ਭਗਤ ਅਤੇ ਸੰਵੇਦਨਸ਼ੀਲ ਮਨੁੱਖ ਹੁੰਦਾ ਹੈ। ਇੱਥੋਂ ਤੱਕ ਕਿ ਇੱਕ ਬ੍ਰਹਮ-ਗਿਆਨੀ ਸਿੱਖ ਵੀ ਪੱਕੀ ਸੜਕ ਬਣਾਉਣ ਵਿੱਚ ਵਿਸ਼ਵਾਸ ਰੱਖਦਾ ਹੈ ਤਾਂ ਜੋ ਉਸ ਦੀ ਮਨੁੱਖੀ ਕਿਰਤ ਦੁਆਰਾ ਪੈਦਲ ਚੱਲਣ ਵਾਲੇ ਰਾਹੀਆਂ ਨੂੰ ਵਧੇਰੇ ਸੁੱਖ ਆਰਾਮ ਮਿਲ ਸਕੇ। ਉਹ ਸੰਪਤੀ ਰੱਖਣ ਤੇ ਕਬਜ਼ੇ ਦੀ ਭਾਵਨਾ ਤੋਂ ਨਿਰਲੇਪ ਹੁੰਦਾ ਹੈ।ਅੰਬ ਦੀ ਟਹਿਣੀ ਉੱਤੇ ਬੈਠਾ ਪੰਛੀ ਚਹਿਚਹਾਉਂਦਾ ਹੈ, ਗੀਤ ਗਾਉਂਦਾ ਹੈ। ਉਹ ਵਧੇਰੇ ਆਤਮਕ ਹੁੰਦਾ ਹੈ, ਉਸ ਪੰਛੀ ਵਿੱਚ ਕੋਈ ਕਬਜ਼ੇ ਦੀ ਭਾਵਨਾ ਨਹੀਂ ਹੁੰਦੀ। ਪ੍ਰੋਫੈ:ਪੂਰਨ ਸਿੰਘ ਜੀ (ਸਿੱਖੀ ਦੀ ਆਤਮਾ)

ਗੁਰੂ ਦਰਸ਼ਨ ਅਤੇ ਅਭੇਦਤਾ ਦਾ ਪਰਮਾਨੰਦ

ਜਿਹੜੇ ਨਾਮ ਤੇ ਸਿਮਰਨ ਦੇ ਅਾਨੰਦ ਵਿੱਚ ਰਤੇ ਜਾਂਦੇ ਹਨ ਅਤੇ ੳੁਹਨਾਂ ਨੂੰ ਅਭੇਦਤਾ ਦਾ ਪਰਮਾਨੰਦ ਪ੍ਰਾਪਤ ਹੋ ਜਾਂਦਾ ਹੈ, ੳੁਹ ਵਿਅਕਤੀ ਅਾਪਣੀਅਾਂ ਅੱਖਾਂ ਖੋਲ੍ਹ ਕੇ ਕਿਸੇ ਹੋਰ ਵੱਲ ਤੱਕਣ ਤੋਂ ਅਸਮਰੱਥ ਹੁੰਦੇ ਹਨ ।
ਪ੍ਰੋ:ਪੂਰਨ ਸਿੰਘ ਜੀ (ਸਿੱਖੀ ਦੀ ਅਾਤਮਾ)